Tuesday, February 24, 2026
BREAKING
ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ  ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਅਮਰੀਕੀ ਸੁਪਰੀਮ ਕੋਰਟ ਨੇ ਟੈਰਿਫ ’ਤੇ ਲਾਈ ਰੋਕ, PM ਮੋਦੀ ਡੀਲ ਰੱਦ ਕਰਕੇ ਦਿਖਾਉਣ : ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੀਆਂ ਅਦਾਲਤਾਂ 'ਚ ਕੇਸਾਂ ਦਾ ਅੰਬਾਰ: 3.89 ਲੱਖ ਤੋਂ ਵੱਧ ਮਾਮਲੇ ਪੈਂਡਿੰਗ, ਜੰਮੂ ਜ਼ਿਲ੍ਹਾ ਸਭ ਤੋਂ ਅੱਗੇ

ਪੰਜਾਬ

ਟਰੈਫਿਕ ਪੁਲਿਸ ਸੁਨਾਮ ਵੱਲੋਂ ਆਈ, ਟੀ, ਆਈ ਤੇ ਐਚ,ਡੀ, ਐਫ, ਸੀ ਬੈਂਕ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਾਇਆ ਗਿਆ 

05 ਦਸੰਬਰ, 2025 04:38 PM
ਸੁਨਾਮ (ਰਮੇਸ਼ ਗਰਗ) ; ਟਰੈਫਿਕ ਪੁਲਿਸ ਸੁਨਾਮ ਵੱਲੋਂ ਆਈ, ਟੀ, ਆਈ ਮੈਂਨੇਜਮੈਂਟ ਅਤੇ ਐਚ, ਡੀ, ਐਫ, ਸੀ ਬੈਂਕ ਦੇ ਸਹਿਯੋਗ ਨਾਲ ਆਈ ਟੀ,ਆਈ ਵਿੱਖੇ ਖੂਨ ਦਾਨ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਮਿੱਤਲ ਆਈ ਕੇਅਰ ਹਸਪਤਾਲ ਤੇ ਬਲੱਡ ਸੈਂਟਰ ਸੰਗਰੂਰ  ਦੀ ਟੀਮ ਨੇ ਖੂਨ ਇਕੱੱਤਰ ਕੀਤਾ। ਇਸ ਮੌਕੇ ਹੋਏ ਸਮਾਗਮ ਵਿੱਚ ਜਿਲ੍ਹਾ ਸੰਗਰੂਰ ਦੇ ਐਸ ਪੀ ਸ,  ਨਵਰੀਤ ਸਿੰਘ ਵਿਰਕ  ਬਤੌਰ ਮੁੱਖ ਮਹਿਮਾਨ ਸਾ਼ਮਲ ਹੋਏ। ਉਨ੍ਹਾਂ ਨਾਲ ਜਿਲ੍ਹਾ ਟਰੈਫਿਕ ਦੇ ਡੀ, ਐਸ, ਪੀ ਸ, ਤੇਜਿੰਦਰ ਸਿੰਘ  ਬਤੌਰ ਵਿਸੇ਼ਸ਼ ਮਹਿਮਾਨ  ਸਾ਼ਮਲ ਹੋਏ। ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਐਸ, ਪੀ ਸ, ਨਵਰੀਤ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਹੁਣੇ ਤੋਂ ਹੀ ਆਪਣਾ ਭਵਿੱਖ ਉਜਵਲਾ ਕਰਨ ਵੱਲ ਧਿਆਨ ਦੇਣ ਤੇ ਵਧੀਆ ਜਿੰਦਗੀ ਜਿਉਣ ਦੇ ਤੌਰ ਤਰੀਕਿਆਂ ਨੂੰ ਫਾਲੋ ਕਰਨ। ਆਪਣਾ ਬਹੁਤਾ ਸਮਾਂ ਆਪਣੀ ਪੜ੍ਹਾਈ  ਤੇ ਆਪਣੇ ਕੈਰੀਅਰ ਵੱਲ ਦੇਣ ਤਾਂ ਕਿ ਉਨ੍ਹਾਂ ਨੂੰ ਜਿੰਦਗੀ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ  ਖੂਨ ਦਾਨ ਕੈਂਪ ਲਾਉਣ ਲਈ ਟਰੈਫਿਕ ਪੁਲਿਸ ਸੁਨਾਮ, ਆਈ ਟੀ ਆਈ ਮੈਂਨੇਜਮੈਂਟ ਤੇ ਐਚ,ਡੀਐਫ, ਸੀ ਬੈਂਕ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਲਕੇ ਇਸ ਪੁੰਨ ਦੇ ਕੰਮ ਵਿੱਚ ਹਿਸਾ ਪਾਇਆ।
 
ਇਸ ਮੌਕੇ ਤੇ ਆਈ, ਟੀ, ਆਈ ਦੇ ਚੇਅਰਮੈਨ ਸ, ਸੁਰਜੀਤ ਸਿੰਘ ਗਹੀਰ ਨੇ ਦੱਸਿਆ ਕਿ ਸੁਨਾਮ ਦੀ ਆਈ, ਟੀ, ਆਈ ਸ਼ਹਿਰ ਦੀ ਸਭ ਤੋਂ ਪੁਰਾਣੀ ਸੰਸਥਾ ਹੈ। ਇੱਥੇ 17 ਟਰੇਡਾਂ 34  ਯੂਨਿਟਾਂ ਵਿੱਚ ਚਲਦੀਆਂ ਹਨ। ਇਸ ਮੌਕੇ ਆਈ,ਟੀ, ਆਈ  ਦੀ ਸਮਰਥਾ ਮੁਤਾਬਕ ਸਾਰੀਆਂ ਸੀਟਾਂ ਭਰੀਆਂ ਹੋਈਆਂ ਹਨ। ਇੱਥੇ ਇਲੈਕਟਰੋਨਿਕ ਸੈਕਟਰ, ਮਕੈਨੀਕਲ ਸੈਕਟਰ, ਆਟੋ ਸੈਕਟਰ ਅਤੇ ਹੋਟਲ ਮੈਨੇਜਮੈਂਟ ਸੈਕਟਰ  ਵਿੱਚ ਕੋਰਸ ਕਰਵਾਏ ਜਾਂਦੇ ਹਨ ਇਸ ਤੋਂ ਇਲਾਵਾ ਲੜਕੀਆਂ ਲਈ  ਸਪੈਸ਼ਲ ਕੋਰਸ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਆਈ, ਟੀ, ਆਈ ਦੇ ਵਾਇਸ ਪ੍ਰਿੰਸੀਪਲ ਸ, ਕੁਲਦੀਪ ਸਿੰਘ ਤੇ ਪੂਰਾ ਸਟਾਫ ਬੜੀ ਮਿਹਨਤ ਨਾਲ ਕਰ ਰਿਹਾ ਹੈ। ਇਸੇ ਕਾਰਨ ਕੋਈ ਸੀਟ ਖਾਲੀ ਨਹੀਂ ਰਹਿੰਦੀ।
 
ਸਮਾਗਮ ਵਿੱਚ ਐਸ, ਪੀ ਸ, ਨਵਰੀਤ ਸਿੰਘ ਵਿਰਕ, ਡੀ ਐਸ ਪੀ  ਜਿਲ੍ਹਾ ਟਰੈਫਿਕ ਸ, ਤੇਜਿੰਦਰ ਸਿੰਘ, ਸੁਨਾਮ ਟਰੈਫਿਕ ਇੰਚਾਰਜ ਸ, ਨਿਰਭੈ ਸਿੰਘ, ਆਈ, ਟੀ, ਆਈ ਦੇ ਚੇਅਰਮੈਨ ਸ, ਸੁਰਜੀਤ ਸਿੰਘ ਗਹੀਰ, ਆਈ, ਟੀ, ਆਈ ਦੇ ਵਾਇਸ ਪ੍ਰਿੰਸੀਪਲ ਸ, ਕੁਲਦੀਪ ਸਿੰਘ, ਤੋਂ  ਇਲਾਵਾ ਪੰਕਜ ਅਰੋੜਾ ਰੋਡ ਸੇਫਟੀ ਅਡਵਾਈਜਰ ਪੰਜਾਬ, ਸੁਖਦੇਵ ਸਿੰਘ ਭੱਟੀ ਰੋਡ ਸੇਫਟੀ ਮੈਂਬਰ, ਗਿਤੇਸ਼ ਗਰਗ ਟਰੈਫਿਕ ਮਾਸਟਰ, ਡਾ, ਸਮੀਰ ਸਿੰਗਲਾ ਰੋਡ ਸੇਫਟੀ ਵਲੰਟੀਅਰ, ਮਨੋਹਰ ਲਾਲ ਅਰੋੜਾ ਸਮਾਜ ਸੇਵੀ, ਐਚ, ਡੀ, ਐਫ, ਸੀ ਬੈਂਕ ਵੱਲੋਂ ਜਤਿੰਨ ਅਰੋੜਾ ਤੇ ਵਿਕਾਸ ਬਾਂਸਲ, ਰਾਮ ਸਿੰਘ, ਗੁਰਿੰਦਰ ਸਿੰਘ ਗਰੇਵਾਲ, ਪਾਲੀ ਨੰਬਰਦਾਰ ਸਮੇਤ ਆਈ, ਟੀ,ਆਈ ਦੇ ਸਮੁੱਚੇ ਵਿਦਿਆਰਥੀ ਤੇ ਸਟਾਫ ਮੈਂਬਰ ਹਾਜਰ ਸਨ,। ਪੱਤਰਕਾਰ ਕ੍ਰਿਸ਼ਨ ਸੰਦੋਹਾ ਨੇ ਸਟੇਜ ਦੀ ਕਾਰਵਾਈ ਚਲਾਈ। ਇਸ ਮੌਕੇ ਤੇ 60  ਯੂਨਿਟ ਖੂਨ ਇਕੱਤਰ ਕੀਤਾ ਗਿਆ ਆਖਿਰ ਵਿੱਚ ਕ੍ਰਿਸ਼ਨ ਸੰਦੋਹਾ ਨੇ ਆਏ ਸਾਰੇ ਮਹਿਮਾਨਾ ਦਾ ਤੇ ਖੂਨ ਦਾਨੀਆਂ ਦਾ ਧੰਨਵਾਦ ਕੀਤਾ।
 
Have something to say? Post your comment

ਅਤੇ ਪੰਜਾਬ ਖਬਰਾਂ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਸਰਕਾਰੀ ਬਹੁਤਕਨੀਕੀ ਕਾਲਜ, ਖੂਨੀਮਾਜਰਾ ਵਿਖੇ ਆਟੀਜ਼ਮ ਸਪੈਕਟ੍ਰਮ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਵਾਸਤੇ “ਵਿੰਗਜ਼” ਟਕ ਸ਼ਾਪ-ਕਮ-ਕੈਂਟੀਨ ਦਾ ਉਦਘਾਟਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਪੰਜਾਬ ਦੇ ਬੱਚਿਆਂ ਨੂੰ ਜਾਣ-ਬੁੱਝ ਕੇ ਅਨਪੜ੍ਹ ਰੱਖਿਆ: ਭਗਵੰਤ ਮਾਨ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਮੇਲਾ 14 ਮਾਰਚ ਨੂੰ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਸਮਾਜ ਵਿੱਚ ਲਿੰਗ ਅਸਮਾਨਤਾ ਰੋਕਣ ਲਈ ਲਿੰਗ ਜਾਂਚ ‘ਤੇ ਸਖ਼ਤ ਪਾਬੰਦੀ : ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ 

ਨਵਾਂਸ਼ਹਿਰ ਵਿਖੇ ਰੈਂਪ ਸਕੀਮ ਤਹਿਤ ਐਮ.ਐੱਸ.ਐੱਮ.ਈ. ਉਦਯੋਗਾਂ ਦੇ ਵਿਕਾਸ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ 

ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ

ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਵਿੱਚ ਇੱਕ ਦਿਵਸੀਏ ਜ਼ਿਲ੍ਹਾ ਪੱਧਰੀ ਸੰਵੇਦਨਸ਼ੀਲਤਾ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ

ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ

ਯੋਗ ਭਾਰਤ ਦੀ ਪ੍ਰਾਚੀਨ ਵੈਦਿਕ ਪਰੰਪਰਾ ਦਾ ਅਨਮੋਲ ਤੋਹਫਾ ਹੈ: ਸਵਾਮੀ ਵਿਗਿਆਨਾਨੰਦ

ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ

ਪ੍ਰਾਣਾ ਪ੍ਰੋਜੈਕਟ ਤਹਿਤ ਪਟਿਆਲੇ ਵਿੱਚ 100 ਨੁੱਕੜ ਨਾਟਕਾਂ ਰਾਹੀਂ ਜਲਵਾਯੂ-ਅਨੁਕੂਲ ਕਣਕ ਖੇਤੀ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਭੇਜਿਆ ਜਾਵੇਗਾ ਜਥਾ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਪਾਕਿ ਭੇਜਿਆ ਜਾਵੇਗਾ ਜਥਾ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ

ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...

ਜਾਮ 'ਚ ਫਸੀਆਂ ਜੱਜਾਂ ਦੀਆਂ ਗੱਡੀਆਂ, ਅਦਾਲਤੀ ਕਾਰਵਾਈ 'ਚ ਹੋਈ ਦੇਰੀ ਤਾਂ ਹਾਈਕੋਰਟ ਨੇ...